Tuesday, August 22, 2023

ਮਾਇਆ

 ਚੰਗੇ ਕੰਮਾਂ ਉੱਤੇ ਮਾਇਆ ਕਰਲੈ ਖਰਚ ਬੰਦੇ,

ਨਹੀਂ ਤਾਂ ਖਜਾਨੇ ਸੱਭ ਭਰੇ ਰਹਿ ਜਾਂਣਗੇ।

ਬੇਈਮਾਨੀਆਂ ਦੇ ਨਾਲ ਕੱਠੀ ਕਰੀ ਮਾਇਆ ਜਿਹੜੀ,

ਨੋਟ ਅਲਮਾਰੀਆਂ ਚ ਧੱਰੇ ਰਹਿ ਜਾਂਣਗੇ।

ਕੱਰਲੈ ਜੇ ਹੁੰਦੀ ਕਿਸੇ ਮੱਦਦ ਗਰੀਬ ਦੀ ਤੂੰ ,

ਤੇਰੀ ਵੀ ਕਮਾਈ ਕਿਸੇ ਲੇਖੇ ਵਿੱਚ ਲੱਗਜੇ।

ਹੋਰ ਕਾਰੋਬਾਰ ਜਿਹੜੇ ਨਾਲ ਨਹੀਂ ਜਾਂਣੇਂ ਤੇਰੇ,

ਟਹਿਲ ਖਰੌਡ ਸੱਭ ਘਰੇ ਰਹਿ ਜਾਂਣਗੇ।

ਭ੍ਰਿਸਟਾਚਾਰ

 ਜਿਹੜੇ ਵੈਦ ਨੂੰ ਲੱਖ ਬਿਮਾਰੀਆਂ ਨੇ,

ਕਿਵੇਂ ਕਿਸੇ ਦਾ ਕਰੂ ਇਲਾਜ ਓਹੋ।

ਖੱਲਾਂ ਪਾਟੀਆਂ ਤੇ ਤਾਰਾਂ ਢਿਲੀਆਂ ਨੇ,

ਕਿਵੇਂ ਸੁਰਾਂ ਚੱ ਵੱਜਣਗੇ ਸਾਜ਼ ਓਹੋ ।।

ਕੁਤਰੇ ਖੰਭ ਤੇ ਪੰਜੇ ਨੇ ਘਾਇਲ ਜਿਸਦੇ,

ਕਿਵੇਂ ਮਾਰੂ ਉਡਾਰੀਆਂ ਬਾਜ਼ ਓਹੋ ।।।

ਭ੍ਰਿਸਟਾ ਚਾਰੀਆਂ ਟਹਿਲ ਖਰੌਢ ਜਿੱਥੇ,

ਚੱਲ ਸਕਦਾ ਸਦਾ ਨਾ ਰਾਜ ਓਹੋ ।।।।